Tuesday, 27 September 2016

Manpreet Ayali - Ludhiana Politics - Akali Dal Best Leader

Manpreet Ayali - Ludhiana Politics - Akali Dal Best Leader




ਹਲਕਾ ਦਾਖਾ ਨਿਵਾਸੀ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਅੱਜ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਨੇ ਆਪਣੇ ਲੁਧਿਆਣਾ ਦੌਰੇ ਦੌਰਾਨ ਲੁਧਿਆਣਾ-ਹੰਬੜਾਂ ਸੜਕ ਨੂੰ ਰਾਸ਼ਟਰੀ ਮਾਰਗ (ਨੈਸ਼ਨਲ ਹਾਈਵੇਜ਼) ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਮੈਂ ਇਸ ਦੇਣ ਲਈ ਸ੍ਰੀ ਨਿਤਿਨ ਗਡਕਰੀ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਦੱਸਣਯੋਗ ਹੈ ਕਿ ਅੱਜ ਸ੍ਰੀ ਗਡਕਰੀ ਅਤੇ ਸ੍ਰ. ਬਾਦਲ ਲੁਧਿਆਣਾ ਵਿਖੇ ਤਿੰਨ ਅਹਿਮ ਪ੍ਰੋਜੈਕਟਾਂ (ਐਲੀਵੇਟਿਡ ਸੜਕ, ਲਾਡੋਵਾਲ ਬਾਈਪਾਸ ਅਤੇ ਲੁਧਿਆਣਾ-ਖਰੜ ਸੜਕ ਨੂੰ ਚਾਰ ਮਾਰਗੀ ਕਰਨਾ) ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ 'ਤੇ ਆਏ ਸਨ। ਉਨ•ਾਂ ਦੇ ਇਸ ਦੌਰੇ ਦੌਰਾਨ ਹਲਕਾ ਦਾਖਾ ਨਿਵਾਸੀਆਂ ਦੀ ਇਹ ਮੰਗ ਕਿ ਲੁਧਿਆਣਾ-ਹੰਬੜਾਂ ਸੜਕ ਨੂੰ ਨੈਸ਼ਨਲ ਹਾਈਵੇਜ਼ ਐਲਾਨਿਆਂ ਜਾਵੇ, ਉਨ•ਾਂ ਸਾਹਮਣੇ ਰੱਖੀ ਗਈ, ਜਿਸਨੂੰ ਸ੍ਰੀ ਨਿਤਿਨ ਗਡਕਰੀ ਨੇ ਮੌਕੇ 'ਤੇ ਹੀ ਮਨਜ਼ੂਰ ਕੀਤਾ ਅਤੇ ਐਲਾਨ ਕੀਤਾ ਕਿ ਇਸ ਪ੍ਰੋਜੈਕਟ 'ਤੇ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਹਲਕਾ ਦਾਖਾ ਦੀ ਸਾਹਰਗ ਵਜੋਂ ਜਾਣੀ ਜਾਂਦੀ ਇਸ ਸੜਕ ਦੇ ਰਾਸ਼ਟਰੀ ਮਾਰਗ ਵਜੋਂ ਵਿਕਸਤ ਹੋਣ ਨਾਲ ਹਲਕਾ ਦਾਖਾ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ। ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਇੱਕ ਵਾਰ ਫੇਰ ਸ੍ਰੀ ਨਿਤਿਨ ਗਡਕਰੀ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਦਾ ਕੋਟਿਨ-ਕੋਟਿ ਧੰਨਵਾਦ।





No comments:

Post a Comment