Sports Park Development in Village Roomi - Manpreet Ayali
ਹਲਕਾ ਦਾਖਾ ਦੇ ਸਪੋਰਟਸ ਪਾਰਕਾਂ ਦੀ ਲੜੀ ਵਿੱਚ ਅੱਜ ਇਕ ਹੋਰ ਸਪੋਰਟਸ ਪਾਰਕ ਪਿੰਡ ਰੂਮੀ ਵਿਖੇ ਬਣਕੇ ਤਿਆਰ ਅਤੇ ਉਦਘਾਟਨ ਕਰ ਪਿੰਡ ਵਾਸੀਆਂ ਨੂੰ ਸਪੁਰਦ ਕਰ ਦਿੱਤਾ ਗਿਆ । ਜਿਸ ਵਿੱਚ ਹਾਕੀ ਅਤੇ ਬਾਸਕਟਬਾਲ ਵਰਗੇ ਅੰਤਰਰਾਸ਼ਟਰੀ ਤਰਜ਼ ਤੇ ਮੈਦਾਨ ਬਣਾਏ ਗਏ । ਇਕ ਹੋਰ ਉਚੇਚੀ ਮੰਗ ਨੂੰ ਪੂਰਾ ਕਰਦੇ ਹੋਏ ਡਿਸਕਸ ਥਰੋ,ਹੈਮੇਰ ਥਰੋ ਅਤੇ ਖਾਸ ਤੌਰ ਤੇ ਸ਼ੁਰੂਆਤੀ ਹਾਕੀ ਦੀ ਟ੍ਰੇਨਿੰਗ ਲਈ ਤਿਆਰ 6-ਸਾਇਡ ਮੈਦਾਨ ਦਾ ਵੀ ਨਿਰਮਾਣ ਕਰਾਇਆ ਗਿਆ ਤਾਂ ਜੋ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਇਸ ਨੈਸ਼ਨਲ ਖੇਡ ਨਾਲ ਜੋੜਿਆ ਜਾ ਸਕੇ।ਇਸ ਸਮਾਰੋਹ ਦੌਰਾਨ ਲੜਕਿਆਂ ਦੇ ਹਾਕੀ ਅਤੇ ਬਾਸਕਟਬਾਲ ਦੇ ਸ਼ੋ ਮੈਚ ਅਤੇ ਨਾਲ ਹੀ ਰੰਗਾਰੰਗ ਸਮਾਰੋਹ ਵਿੱਚ ਸੱਭਿਆਚਾਰ ਦੀ ਤਸਵੀਰ ਭੰਗੜੇ ਅਤੇ ਵਿਰਾਸਤੀ ਗੱਤਕੇ ਦੇ ਜੌਹਰ ਨੇ ਪਿੰਡ ਵਾਲਿਆਂ ਦੇ ਉਤਸ਼ਾਹ ਵਿੱਚ ਹੋਰ ਵੀ ਵਾਧਾ ਕੀਤਾ।
No comments:
Post a Comment